1 ਕੁਰਿੰਥੀਆਂ 1

ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ?

1 Corinthians 1:20 (UKJV) Where is the wise? where is the scribe? where is the disputer of this world? has not God made foolish the wisdom of this world?

18ਸਲੀਬ ਦਾ ਸੰਦੇਸ਼ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ, ਮੂਰਖਤਾ ਹੈ ਪਰ ਸਾਡੇ ਲਈ ਜਿਹੜੇ ਬਚਾਏ ਗਏ ਹਾਂ ਉਹ ਪਰਮੇਸ਼ਵਰ ਦੀ ਸਮਰੱਥ ਹੈ।

19ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ: “ਮੈਂ ਬੁੱਧਵਾਨਾਂ ਦੀ ਬੁੱਧ ਨੂੰ ਨਾਸ਼ ਕਰਾਂਗਾ; ਅਤੇ ਸਮਝਦਾਰਾ ਦੀ ਸਮਝ ਨੂੰ ਰੱਦ ਕਰਾਂਗਾ।”

20ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ?

21ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।

22ਯਹੂਦੀ ਤਾਂ ਸਬੂਤ ਦੇ ਲਈ ਚਿੰਨ੍ਹਾਂ ਦੀ ਮੰਗ ਕਰਦੇ ਹਨ ਅਤੇ ਯੂਨਾਨੀ ਬੁੱਧ ਲੱਭਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.