22ਕੀ ਅਸੀਂ ਪ੍ਰਭੂ ਦੇ ਗੁੱਸੇ ਨੂੰ ਜਗਾਉਂਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਉਸ ਨਾਲੋਂ ਜ਼ਿਆਦਾ ਤਾਕਤਵਰ ਹਾਂ?
23ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਚੀਜ਼ਾ ਭਲੇ ਲਈ ਨਹੀਂ ਹਨ। “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਗੁਣਕਾਰ ਨਹੀਂ ਹਨ।
24ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੀ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਲਈ ਵੀ ਜਤਨ ਕਰੋ।
25ਇਸ ਲਈ ਤੁਸੀਂ ਕੋਈ ਵੀ ਮਾਸ ਖਾ ਸਕਦੇ ਹੋ ਜੋ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ, ਬਿਨਾਂ ਜ਼ਮੀਰ ਦੇ ਸਵਾਲ ਉਠਾਏ।
26ਕਿਉਂ ਜੋ, “ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।”