1 ਕੁਰਿੰਥੀਆਂ 10

ਹੁਣ ਇਹ ਸਾਰੀਆਂ ਗੱਲਾਂ ਸਾਡੇ ਲਈ ਉਦਾਹਰਣਾਂ ਹਨ ਤਾਂ ਕਿ ਅਸੀਂ ਬੁਰੀਆਂ ਚੀਜ਼ਾ ਦੀ ਇੱਛਾ ਨਾ ਰੱਖੀਏ ਜਿਵੇਂ ਉਹਨਾਂ ਨੇ ਕੀਤੀ ਸੀ।

1 Corinthians 10:6 (UKJV) Now these things were our examples, to the intent we should not lust after evil things, as they also lusted.

4ਅਤੇ ਸਾਰਿਆ ਨੇ ਇੱਕੋ ਹੀ ਆਤਮਿਕ ਜਲ ਪੀਤਾ, ਅਤੇ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ-ਨਾਲ ਚਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।

5ਪਰੰਤੂ ਉਹਨਾਂ ਵਿੱਚੋਂ ਬਹੁਤਿਆਂ ਨਾਲ ਪਰਮੇਸ਼ਵਰ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਾਰੇ ਗਏ।

6ਹੁਣ ਇਹ ਸਾਰੀਆਂ ਗੱਲਾਂ ਸਾਡੇ ਲਈ ਉਦਾਹਰਣਾਂ ਹਨ ਤਾਂ ਕਿ ਅਸੀਂ ਬੁਰੀਆਂ ਚੀਜ਼ਾ ਦੀ ਇੱਛਾ ਨਾ ਰੱਖੀਏ ਜਿਵੇਂ ਉਹਨਾਂ ਨੇ ਕੀਤੀ ਸੀ।

7ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।”

8ਸਾਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਸੀ ਅਤੇ ਇੱਕ ਦਿਨ ਵਿੱਚ ਉਹਨਾਂ ਵਿੱਚੋਂ 23 ਹਜ਼ਾਰ ਦੀ ਮੌਤ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.