12ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ ਉਸੇ ਪ੍ਰਕਾਰ ਆਦਮੀ ਔਰਤ ਰਾਹੀ ਹੈ, ਪਰ ਸਭ ਕੁਝ ਪਰਮੇਸ਼ਵਰ ਤੋਂ ਹੈ।
13ਤੁਸੀਂ ਆਪ ਹੀ ਫ਼ੈਸਲਾ ਕਰੋ: ਕੀ ਇਹ ਚੰਗਾ ਲੱਗਦਾ ਹੈ ਜੋ ਔਰਤ ਬਿਨ੍ਹਾਂ ਸਿਰ ਢੱਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੇ।
14ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਆਦਮੀ ਦੇ ਸਿਰ ਦੇ ਵਾਲ ਲੰਮੇ ਹਨ, ਤਾਂ ਇਹ ਉਸ ਦੇ ਲਈ ਨਿਰਾਦਰ ਹੈ?
15ਪਰ ਜੇ ਔਰਤ ਦੇ ਵਾਲ ਲੰਮੇ ਹਨ, ਤਾਂ ਉਸ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ ਉਸ ਨੂੰ ਪੜਦੇ ਦੇ ਲਈ ਦਿੱਤੇ ਗਏ ਹਨ।
16ਜੇ ਕੋਈ ਇਸ ਵਿਸ਼ੇ ਬਾਰੇ ਵਿਵਾਦ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਕੋਲ ਹੋਰ ਕੋਈ ਰੀਤੀ ਰਿਵਾਜ ਨਹੀਂ ਹੈ ਅਤੇ ਨਾ ਹੀ ਪਰਮੇਸ਼ਵਰ ਦੀਆਂ ਕਲੀਸਿਆਵਾਂ ਦਾ।