4ਹਰ ਇੱਕ ਆਦਮੀ ਜਿਹੜਾ ਸਿਰ ਢੱਕ ਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।
5ਪਰ ਹਰ ਇੱਕ ਔਰਤ ਜੋ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ, ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਆਪਣੇ ਸਿਰ ਦੇ ਵਾਲ ਕਟਵਾ ਲਏ ਹੋਣ।
6ਕਿਉਂਕਿ ਜੇ ਔਰਤ ਸਿਰ ਨਾ ਢੱਕੇ, ਤਾਂ ਆਪਣੇ ਵਾਲ ਕਟਵਾ ਲਵੇ; ਜੇ ਔਰਤ ਨੂੰ ਵਾਲ ਕਟਵਾਉਣ ਵਿੱਚ ਸ਼ਰਮ ਆਉਂਦੀ ਹੈ ਤਾਂ ਸਿਰ ਢੱਕ ਲਵੇ।
7ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂਕਿ ਉਹ ਪਰਮੇਸ਼ਵਰ ਦਾ ਸਰੂਪ ਅਤੇ ਮਹਿਮਾ ਹੈ; ਪਰ ਔਰਤ ਆਦਮੀ ਦੀ ਮਹਿਮਾ ਦਰਸਾਉਂਦੀ ਹੈ।
8ਕਿਉਂਕਿ ਆਦਮੀ ਔਰਤ ਤੋਂ ਨਹੀਂ ਪਰ ਔਰਤ ਆਦਮੀ ਤੋਂ ਹੋਈ ਹੈ।