1ਭਾਵੇਂ ਮੈਂ ਮਨੁੱਖਾਂ ਜਾਂ ਸਵਰਗਦੂਤਾਂ ਦੀਆਂ ਭਾਸ਼ਾਵਾਂ ਕਿਉਂ ਨਾ ਬੋਲਾਂ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਸਿਰਫ ਇੱਕ ਗੂੰਜ ਕਰਨ ਵਾਲੀ ਘੜਿਆਲ ਜਾਂ ਇੱਕ ਛਣ-ਛਣ ਕਰਦੇ ਛੈਣੇ ਦੀ ਤਰ੍ਹਾਂ ਹਾਂ
2ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਨੂੰ ਸਮਝਣ ਵਾਲਾ ਹੋਵਾ, ਅਤੇ ਮੇਰਾ ਵਿਸ਼ਵਾਸ ਅਜਿਹਾ ਹੋਵੇ ਜੋ ਪਹਾੜਾਂ ਨੂੰ ਹਟਾ ਦੇਵੇ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਕੁਝ ਵੀ ਨਹੀਂ ਹਾਂ।
3ਭਾਵੇਂ ਮੈਂ ਆਪਣਾ ਸਾਰਾ ਮਾਲ ਧੰਨ ਗਰੀਬਾਂ ਨੂੰ ਵੰਡ ਦੇਵਾਂ ਅਤੇ ਆਪਣਾ ਸਰੀਰ ਬਲੀਦਾਨ ਲਈ ਦੇ ਦਿਆਂ ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਕੁਝ ਵੀ ਲਾਭ ਨਹੀਂ ਹੈ।