28ਅਤੇ ਜਦ ਸਭ ਕੁਝ ਮਸੀਹ ਦੇ ਅਧੀਨ ਕਰ ਦਿੱਤਾ ਗਿਆ ਹੋਵੇਗਾ ਤਾਂ ਫਿਰ ਪੁੱਤਰ ਵੀ ਪਿਤਾ ਪਰਮੇਸ਼ਵਰ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ, ਕਿਉਂ ਜੋ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੈ।
29ਜੇ ਪੁਨਰ-ਉਥਾਨ ਨਹੀਂ ਹੈ, ਤਾਂ ਉਹ ਕੀ ਕਰਨਗੇ ਜੋ ਮੁਰਦਿਆਂ ਲਈ ਬਪਤਿਸਮਾ ਲੈਂਦੇ ਹਨ? ਜੇ ਮੁਰਦੇ ਬਿਲਕੁਲ ਨਹੀਂ ਜੀ ਉੱਠਦੇ, ਤਾਂ ਲੋਕ ਉਹਨਾਂ ਲਈ ਬਪਤਿਸਮਾ ਕਿਉਂ ਲੈਂਦੇ ਹਨ?
30ਅਤੇ ਫਿਰ ਅਸੀਂ ਹਰ ਸਮੇਂ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਈ ਰੱਖਦੇ ਹਾਂ?
31ਮੈਂ ਹਰ ਰੋਜ਼ ਮੌਤ ਦਾ ਸਾਹਮਣਾ ਕਰਦਾ ਹਾਂ, ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਡੇ ਬਾਰੇ ਪ੍ਰਭੂ ਮਸੀਹ ਯਿਸ਼ੂ ਵਿੱਚ ਮਾਣ ਕਰਦਾ ਹਾਂ।
32ਜੇ ਮੈਂ ਅਫ਼ਸੁਸ ਸ਼ਹਿਰ ਵਿੱਚ ਜੰਗਲੀ ਜਾਨਵਰਾਂ ਨਾਲ ਮਨੁੱਖੀ ਉਮੀਦਾਂ ਤੋਂ ਬਿਨਾਂ ਲੜਿਆ, ਤਾਂ ਮੈਨੂੰ ਕੀ ਲਾਭ? ਜੇ ਮੁਰਦੇ ਨਹੀਂ ਜੀ ਉੱਠਦੇ ਹਨ, “ਤਾਂ ਫਿਰ ਆਓ ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ।”