45ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, “ਪਹਿਲਾਂ ਮਨੁੱਖ ਆਦਮ ਜਿਉਂਦਾ ਪ੍ਰਾਣੀ ਹੋਇਆ, ਪਰ ਆਖਰੀ ਆਦਮ ਜੀਵਨ ਦੇਣ ਵਾਲਾ ਆਤਮਾ ਹੋਇਆ।”
46ਪਹਿਲਾਂ ਉਹ ਨਹੀਂ ਜੋ ਆਤਮਿਕ ਹੈ, ਪਰ ਉਹ ਜੋ ਸਧਾਰਨ, ਅਤੇ ਬਾਅਦ ਵਿੱਚ ਆਤਮਿਕ।
47ਪਹਿਲਾਂ ਮਨੁੱਖ ਮਿੱਟੀ ਦਾ ਬਣਿਆ; ਦੂਸਰਾ ਮਨੁੱਖ ਸਵਰਗ ਤੋਂ ਹੈ।
48ਜਿਵੇਂ ਉਹ ਧਰਤੀ ਦਾ ਮਨੁੱਖ ਸੀ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਧਰਤੀ ਦੇ ਹਨ; ਅਤੇ ਜਿਵੇਂ ਉਹ ਸਵਰਗੀ ਮਨੁੱਖ ਹੈ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ।
49ਅਤੇ ਜਿਸ ਤਰ੍ਹਾਂ ਅਸੀਂ ਧਰਤੀ ਦੇ ਮਨੁੱਖ ਦੇ ਚਿੱਤਰ ਵਿੱਚ ਜਨਮ ਲਿਆ ਹੈ, ਉਸੇ ਤਰ੍ਹਾਂ ਅਸੀਂ ਸਵਰਗੀ ਮਨੁੱਖ ਦੇ ਸਰੂਪ ਨੂੰ ਵੀ ਧਾਰਨ ਕਰਾਂਗੇ।