6ਅਤੇ ਇਸ ਤੋਂ ਬਾਅਦ, ਪੰਜ ਸੌ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਦਰਸ਼ਨ ਦਿੱਤਾ, ਅਤੇ ਉਹਨਾਂ ਵਿੱਚੋਂ ਕਈ ਤਾਂ ਜਿਉਂਦੇ ਹਨ ਪਰ ਕਈ ਮਰ ਚੁੱਕੇ ਹਨ।
7ਇਸ ਤੋਂ ਬਾਅਦ ਯਾਕੋਬ ਨੂੰ ਦਰਸ਼ਨ ਦਿੱਤਾ, ਫਿਰ ਸਾਰਿਆ ਰਸੂਲਾਂ ਨੂੰ।
8ਅਤੇ ਸਭ ਤੋਂ ਅਖ਼ੀਰ ਵਿੱਚ ਉਸ ਨੇ ਮੈਨੂੰ ਵੀ ਦਰਸ਼ਨ ਦਿੱਤਾ, ਜਿਵੇਂ ਕਿ ਇੱਕ ਅਸਧਾਰਨ ਤੌਰ ਤੇ ਪੈਦਾ ਹੋਇਆ।
9ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਅਤੇ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ, ਕਿਉਂਕਿ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਸਤਾਉਂਦਾ ਸੀ।
10ਪਰ ਮੈਂ ਜੋ ਕੁਝ ਵੀ ਹਾਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹਾਂ, ਅਤੇ ਉਸ ਦੀ ਕਿਰਪਾ ਜਿਹੜੀ ਮੇਰੇ ਉੱਤੇ ਹੋਈ ਉਹ ਵਿਅਰਥ ਸਾਬਤ ਨਹੀਂ ਹੋਈ, ਅਤੇ ਮੈਂ ਉਹਨਾਂ ਸਾਰੇ ਰਸੂਲਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਨਹੀਂ ਸਗੋਂ ਪਰਮੇਸ਼ਵਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ।