19ਏਸ਼ੀਆ ਪ੍ਰਦੇਸ਼ ਦੀਆਂ ਕਲੀਸਿਆ ਵੱਲੋ ਤੁਹਾਨੂੰ ਸ਼ੁਭਕਾਮਨਾ। ਅਕੂਲਾ ਅਤੇ ਪਰਿਸਕਾ ਉਸ ਕਲੀਸਿਆ ਦੀ ਵੱਲੋ, ਜੋ ਉਹਨਾਂ ਦੇ ਘਰ ਵਿੱਚ ਅਰਾਧਨਾ ਕਰਦੇ ਹਨ, ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾ।
20ਸਾਰੇ ਭਰਾ ਅਤੇ ਭੈਣਾਂ ਵੱਲੋ ਤੁਹਾਨੂੰ ਸ਼ੁਭਕਾਮਨਾ। ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
21ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ।
22ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਹ ਵਿਅਕਤੀ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!
23ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਉੱਤੇ ਹੋਵੇ।