1 ਕੁਰਿੰਥੀਆਂ 3

ਜੇ ਕਿਸੇ ਦੀ ਇਮਾਰਤ ਸੜ ਜਾਵੇ, ਤਾਂ ਉਸ ਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।

1 Corinthians 3:15 (UKJV) If any man's work shall be burned, he shall suffer loss: but he himself shall be saved; yet so as by fire.

13ਹਰੇਕ ਦੇ ਕੰਮ ਪ੍ਰਗਟ ਹੋਣਗੇ ਕਿਉਂਕਿ ਉਹ ਨਿਆਂ ਦੇ ਦਿਨ ਉਸ ਨੂੰ ਪ੍ਰਕਾਸ਼ ਵਿੱਚ ਲਿਆਵੇਗਾ। ਇਹ ਅੱਗ ਨਾਲ ਉਸ ਨੂੰ ਸਾਬਤ ਕਰੇਗਾ, ਅਤੇ ਅੱਗ ਆਪ ਹਰੇਕ ਆਦਮੀ ਦੇ ਕੰਮ ਪਰਖ ਦੇਵੇਗੀ ਕਿ ਉਹ ਕਿਸ ਪ੍ਰਕਾਰ ਦੇ ਹਨ।

14ਜੇਕਰ ਕਿਸੇ ਦੁਆਰਾ ਬਣਾਈ ਗਈ ਇਮਾਰਤ ਇਸ ਨੀਂਹ ਉੱਤੇ ਸਥਿਰ ਰਹਿੰਦੀ ਹੈ, ਤਾਂ ਉਸ ਨੂੰ ਇਨਾਮ ਮਿਲੇਗਾ।

15ਜੇ ਕਿਸੇ ਦੀ ਇਮਾਰਤ ਸੜ ਜਾਵੇ, ਤਾਂ ਉਸ ਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।

16ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ?

17ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.