1 ਕੁਰਿੰਥੀਆਂ 3

ਅਤੇ ਫਿਰ, “ਪਰਮੇਸ਼ਵਰ ਗਿਆਨਵਾਨ ਮਨੁੱਖਾਂ ਦੀਆ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ।”

1 Corinthians 3:20 (UKJV) And again, The Lord knows the thoughts of the wise, that they are vain.

18ਆਪਣੇ ਆਪ ਨੂੰ ਧੋਖਾ ਨਾ ਦਿਓ। ਜੇ ਕੋਈ ਤੁਹਾਡੇ ਵਿੱਚ ਇਹ ਸੋਚਦਾ ਹੈ ਕਿ ਮੈਂ ਇਸ ਯੁੱਗ ਦੀਆ ਗੱਲਾਂ ਦੇ ਵਿਖੇ ਬੁੱਧਵਾਨ ਹਾਂ, ਤਾਂ ਤੁਹਾਨੂੰ, “ਮੂਰਖ” ਬਣਨਾ ਚਾਹੀਦਾ ਹੈ ਤਾਂਕਿ ਤੁਸੀਂ ਬੁੱਧਵਾਨ ਬਣ ਸਕੋਂ।

19ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਸਾਮ੍ਹਣੇ ਮੂਰਖਤਾ ਹੈ। ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ,”

20ਅਤੇ ਫਿਰ, “ਪਰਮੇਸ਼ਵਰ ਗਿਆਨਵਾਨ ਮਨੁੱਖਾਂ ਦੀਆ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ।”

21ਇਸ ਲਈ ਕੋਈ ਵੀ ਮਨੁੱਖਾਂ ਉੱਤੇ ਅਭਮਾਨ ਨਾ ਕਰੇ! ਕਿਉਂਕਿ ਸਾਰੀਆਂ ਵਸਤਾਂ ਤੁਹਾਡੀਆਂ ਹਨ।

22ਚਾਹੇ ਪੌਲੁਸ ਜਾਂ ਅਪੁੱਲੋਸ ਜਾ ਕੈਫ਼ਾਸ ਜਾਂ ਸੰਸਾਰਕ ਜੀਵਨ ਜਾਂ ਮੌਤ ਜਾਂ ਵਰਤਮਾਨ ਅਤੇ ਭਵਿੱਖ ਸਭ ਕੁਝ ਤੁਹਾਡਾ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.