1 ਕੁਰਿੰਥੀਆਂ 3

ਕਿਉਂਕਿ ਅਸੀਂ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮੀ ਹਾਂ; ਅਤੇ ਤੁਸੀਂ ਪਰਮੇਸ਼ਵਰ ਦੇ ਖੇਤ, ਅਤੇ ਪਰਮੇਸ਼ਵਰ ਦੇ ਭਵਨ ਹੋ।

1 Corinthians 3:9 (UKJV) For we are labourers together with God: all of you are God's farming, all of you are God's building.

7ਸੋ ਨਾ ਤਾਂ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਪਰ ਸਿਰਫ ਪਰਮੇਸ਼ਵਰ ਹੀ ਹੈ ਜੋ ਵਧਾਉਣ ਵਾਲਾ ਹੈ।

8ਬੀਜਣ ਵਾਲਾ ਅਤੇ ਪਾਣੀ ਦੇਣ ਵਾਲਾ ਦੋਵੇਂ ਇੱਕ ਉਦੇਸ਼ ਲਈ ਕੰਮ ਕਰਦੇ ਹਨ, ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫ਼ਲ ਪ੍ਰਾਪਤ ਕਰੇਗਾ।

9ਕਿਉਂਕਿ ਅਸੀਂ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮੀ ਹਾਂ; ਅਤੇ ਤੁਸੀਂ ਪਰਮੇਸ਼ਵਰ ਦੇ ਖੇਤ, ਅਤੇ ਪਰਮੇਸ਼ਵਰ ਦੇ ਭਵਨ ਹੋ।

10ਪਰਮੇਸ਼ਵਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਿੱਤੀ ਗਈ, ਮੈਂ ਸਿਆਣੇ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ, ਅਤੇ ਦੂਸਰਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਜੋ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ।

11ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੈ ਕੋਈ ਦੂਸਰੀ ਨਹੀਂ ਰੱਖ ਸਕਦਾ ਅਤੇ ਇਹ ਯਿਸ਼ੂ ਮਸੀਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.