1ਤੁਹਾਨੂੰ ਸਾਡੇ ਬਾਰੇ ਮਸੀਹ ਦੇ ਸੇਵਕਾਂ ਵਜੋਂ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਪਰਮੇਸ਼ਵਰ ਦੀਆ ਗੁਪਤ ਸੱਚਾਈਆਂ ਦੱਸਣ ਦੀ ਜ਼ਿੰਮੇਵਾਰ ਦਿੱਤੀ ਗਈ ਹੈ।
2ਹੁਣ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਵਫ਼ਾਦਾਰ ਸਾਬਤ ਹੋਣ।
3ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਮੇਰੀ ਪਰਖ ਤੁਹਾਡੇ ਦੁਆਰਾ ਜਾ ਕਿਸੇ ਅਦਾਲਤ ਤੋਂ ਕੀਤੀ ਜਾਵੇ; ਸੱਚ ਤਾਂ ਇਹ ਹੈ ਕਿ ਮੈਂ ਆਪ ਵੀ ਆਪਣੀ ਪਰਖ ਨਹੀਂ ਕਰਦਾ।
4ਮੇਰਾ ਵਿਵੇਕ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ। ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੀ ਹੈ।