1 ਕੁਰਿੰਥੀਆਂ 5

ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਵਿੱਚ ਮੌਜੂਦ ਨਹੀਂ ਹਾਂ, ਪਰ ਮੈਂ ਆਤਮਾ ਵਿੱਚ ਤੁਹਾਡੇ ਵਿਚਕਾਰ ਮੌਜੂਦ ਹਾਂ। ਅਤੇ ਮੈਂ ਸਾਡੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਉਸ ਬੁਰਾ ਕੰਮ ਕਰਨ ਵਾਲੇ ਆਦਮੀ ਉੱਤੇ ਆਪਣਾ ਫ਼ੈਸਲਾ ਦੇ ਚੁੱਕਾ ਹਾਂ।

1 Corinthians 5:3 (UKJV) For I verily, as absent in body, but present in spirit, have judged already, as though I were present, concerning him that has so done this deed,

1ਇਸ ਗੱਲ ਦੀ ਪੱਕੀ ਖ਼ਬਰ ਮਿਲੀ ਹੈ ਕਿ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ: ਇੱਕ ਆਦਮੀ ਆਪਣੀ ਮਤਰੇਈ ਮਾਂ ਨਾਲ ਸੌ ਰਿਹਾ ਹੈ।

2ਇਸ ਉੱਤੇ ਸ਼ਰਮਿੰਦੇ ਹੋਣ ਦੀ ਬਜਾਏ, ਤੁਸੀਂ ਇਸ ਗੱਲ ਉੱਤੇ ਮਾਣ ਕਰਦੇ ਹੋ! ਅਤੇ ਅਜਿਹੇ ਕਰਨ ਵਾਲੇ ਵਿਅਕਤੀ ਨੂੰ ਤੁਹਾਡੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਸੀ।

3ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਵਿੱਚ ਮੌਜੂਦ ਨਹੀਂ ਹਾਂ, ਪਰ ਮੈਂ ਆਤਮਾ ਵਿੱਚ ਤੁਹਾਡੇ ਵਿਚਕਾਰ ਮੌਜੂਦ ਹਾਂ। ਅਤੇ ਮੈਂ ਸਾਡੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਉਸ ਬੁਰਾ ਕੰਮ ਕਰਨ ਵਾਲੇ ਆਦਮੀ ਉੱਤੇ ਆਪਣਾ ਫ਼ੈਸਲਾ ਦੇ ਚੁੱਕਾ ਹਾਂ।

4ਜਦੋਂ ਤੁਸੀਂ ਪ੍ਰਭੂ ਦੇ ਨਾਮ ਉੱਤੇ ਇਕੱਠੇ ਹੁੰਦੇ ਹੋ ਤਾਂ ਮੈਂ ਆਤਮਾ ਵਿੱਚ ਤੁਹਾਡੇ ਨਾਲ ਹੁੰਦਾ ਹਾਂ, ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸ਼ਕਤੀ ਸਾਡੇ ਨਾਲ ਮੌਜੂਦ ਹੁੰਦੀ ਹੈ,

5ਤਦ ਇਸ ਤਰ੍ਹਾਂ ਦੇ ਆਦਮੀ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂ ਕਿ ਉਸ ਦਾ ਆਤਮਾ ਪ੍ਰਭੂ ਦੇ ਨਿਆਂ ਦੇ ਦਿਨ ਬਚ ਜਾਵੇਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.