1 ਕੁਰਿੰਥੀਆਂ 6

ਪਰ ਸਗੋਂ ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਉੱਤੇ ਮੁਕੱਦਮਾ ਕਰਕੇ ਉਸ ਨੂੰ ਅਦਾਲਤ ਲੈ ਜਾਂਦਾ ਹੈ, ਉਹ ਵੀ ਗੈਰ-ਵਿਸ਼ਵਾਸੀ ਦੇ ਸਾਹਮਣੇ!

1 Corinthians 6:6 (UKJV) But brother goes to law with brother, and that before the unbelievers.

4ਇਸ ਲਈ, ਜੇ ਤੁਸੀਂ ਸੰਸਾਰਕ ਗੱਲਾਂ ਦਾ ਨਿਆਂ ਕਰਦੇ ਹੋ, ਤਾਂ ਕੀ ਤੁਸੀਂ ਉਨ੍ਹਾਂ ਲੋਕਾਂ ਤੋਂ ਹੁਕਮ ਮੰਗਦੇ ਹੋ ਜਿਨ੍ਹਾਂ ਦੇ ਜੀਵਨ ਢੰਗ ਨੂੰ ਕਲੀਸਿਆ ਵਿੱਚ ਨਿੰਦਿਆ ਜਾਂਦਾ ਹੈ?

5ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਆਖ ਰਿਹਾ ਹਾਂ। ਕੀ ਇਹ ਸੰਭਵ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਇੰਨਾ ਸਮਝਦਾਰ ਵਿਅਕਤੀ ਨਹੀਂ ਹੈ ਜੋ ਵਿਸ਼ਵਾਸੀਆ ਦਾ ਝਗੜਾ ਨਬੇੜ ਸਕੇ?

6ਪਰ ਸਗੋਂ ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਉੱਤੇ ਮੁਕੱਦਮਾ ਕਰਕੇ ਉਸ ਨੂੰ ਅਦਾਲਤ ਲੈ ਜਾਂਦਾ ਹੈ, ਉਹ ਵੀ ਗੈਰ-ਵਿਸ਼ਵਾਸੀ ਦੇ ਸਾਹਮਣੇ!

7ਤੁਹਾਡੇ ਵਿੱਚ ਮੁਕੱਦਮੇ ਚੱਲਣ ਦਾ ਮਤਲਬ ਇਹ ਹੈ ਕੀ ਤੁਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਹੋ। ਤੁਸੀਂ ਬੇਇਨਸਾਫ਼ੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰਦੇ?

8ਪਰ ਤੁਸੀਂ ਆਪੇ ਹੀ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਬੇਇਨਸਾਫ਼ੀ ਅਤੇ ਠੱਗੀ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.