1 ਕੁਰਿੰਥੀਆਂ 7

ਤੁਹਾਨੂੰ ਪਰਮੇਸ਼ਵਰ ਦੁਆਰਾ ਇੱਕ ਕੀਮਤ ਦੇ ਕੇ ਖਰੀਦਿਆ ਗਿਆ ਹੈ, ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ।

1 Corinthians 7:23 (UKJV) All of you are bought with a price; be not all of you the servants of men.

21ਜਿਸ ਸਮੇਂ ਤੁਸੀਂ ਬੁਲਾਏ ਗਏ, ਕੀ ਤੁਸੀਂ ਗੁਲਾਮ ਸੀ? ਤਾਂ ਫਿਰ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਨਾ ਹੋਵੇ, ਆਪਣੀ ਅਜ਼ਾਦੀ ਪ੍ਰਾਪਤ ਕਰਨ ਦਾ ਜਤਨ ਕਰੋ।

22ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਬੁਲਾਇਆ ਗਿਆ ਹੈ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ; ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਬੁਲਾਇਆ ਗਿਆ ਹੈ, ਉਹ ਮਸੀਹ ਦਾ ਗੁਲਾਮ ਹੈ।

23ਤੁਹਾਨੂੰ ਪਰਮੇਸ਼ਵਰ ਦੁਆਰਾ ਇੱਕ ਕੀਮਤ ਦੇ ਕੇ ਖਰੀਦਿਆ ਗਿਆ ਹੈ, ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ।

24ਹੇ ਭਰਾਵੋ ਅਤੇ ਭੈਣੋ, ਹਰ ਇੱਕ ਵਿਅਕਤੀ ਜਿਸ ਹਲਾਤ ਵਿੱਚ ਬੁਲਾਇਆ ਗਿਆ ਉਸੇ ਸਥਿਤੀ ਵਿੱਚ ਪਰਮੇਸ਼ਵਰ ਦੇ ਅੱਗੇ ਰਹੇ।

25ਹੁਣ ਕੁਵਾਰੀਆਂ ਦੇ ਬਾਰੇ: ਮੈਨੂੰ ਪ੍ਰਭੂ ਵੱਲੋਂ ਕੋਈ ਆਗਿਆ ਨਹੀਂ ਹੈ, ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਕਿਰਪਾ ਪ੍ਰਭੂ ਵੱਲੋਂ ਮਿਲੀ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.