33ਪਰ ਇੱਕ ਵਿਆਹਿਆ ਆਦਮੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਖੁਸ਼ ਰੱਖੇ।
34ਅਤੇ ਦੁਬਦਾ ਵਿੱਚ ਪਿਆ ਰਹਿੰਦਾ ਹੈ। ਅਤੇ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆ ਗੱਲਾਂ ਦੀ ਚਿੰਤਾ ਕਰਦੀ ਹੈ: ਕਿ ਉਹ ਸਰੀਰ ਅਤੇ ਆਤਮਾ ਵਿੱਚ ਪਵਿੱਤਰ ਹੋਵੇ। ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ।
35ਅਤੇ ਮੈਂ ਤੁਹਾਡੇ ਭਲੇ ਲਈ ਇਹ ਬੋਲ ਰਿਹਾ ਹਾਂ, ਨਾ ਕਿ ਤੁਹਾਡੇ ਉੱਤੇ ਕੋਈ ਪਾਬੰਦੀ ਲਗਾ ਰਿਹਾ ਹਾਂ, ਪਰ ਇਸ ਲਈ ਜੋ ਤੁਸੀਂ ਸਹੀ ਢੰਗ ਅਤੇ ਪ੍ਰਭੂ ਦੀ ਸੇਵਾ ਵਿੱਚ ਜੀਵਨ ਬਤੀਤ ਕਰ ਸਕੋ।
36ਜੇ ਕਿਸੇ ਨੂੰ ਇਹ ਚਿੰਤਾ ਹੁੰਦੀ ਹੈ ਕਿ ਸ਼ਾਇਦ ਉਸ ਕੁਆਰੀ ਨਾਲ ਜਿਸ ਨਾਲ ਉਸ ਦੀ ਮੰਗਣੀ ਹੋਈ ਹੈ, ਉਸ ਦਾ ਵਰਤਾਓ ਸਹੀ ਨਹੀਂ ਹੈ, ਅਤੇ ਜੇ ਉਸ ਦੀਆਂ ਭਾਵਨਾਵਾਂ ਜ਼ਿਆਦਾ ਸਖ਼ਤ ਹਨ ਅਤੇ ਉਸ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਹੈ, ਤਾਂ ਉਹ ਉਵੇਂ ਹੀ ਕਰ ਲਵੇ ਜਿਵੇਂ ਉਹ ਚਾਹੁੰਦਾ ਹੈ। ਉਹ ਪਾਪ ਨਹੀਂ ਕਰਦਾ। ਉਹ ਵਿਆਹ ਕਰਵਾ ਲੈਣ।
37ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਸ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਇਹ ਪੱਕਾ ਕਰ ਲਿਆ ਹੋਵੇ ਕਿ ਮੈਂ ਉਸ ਨੂੰ ਆਪਣੀ ਕੁਆਰੀ ਹੀ ਰੱਖਾਗਾ, ਤਾਂ ਉਹ ਚੰਗਾ ਕਰਦਾ ਹੈ।