1 ਕੁਰਿੰਥੀਆਂ 7

ਪਰ ਮੈਂ ਇਹ ਤੁਹਾਨੂੰ ਰਿਆਇਤ ਦੇ ਤੌਰ ਤੇ ਬੋਲ ਰਿਹਾ, ਹੁਕਮ ਦੇ ਤੌਰ ਤੇ ਨਹੀਂ।

1 Corinthians 7:6 (UKJV) But I speak this by permission, and not of commandment.

4ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ।

5ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ ਪਰ ਥੋੜੇ ਸਮੇਂ ਲਈ, ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।

6ਪਰ ਮੈਂ ਇਹ ਤੁਹਾਨੂੰ ਰਿਆਇਤ ਦੇ ਤੌਰ ਤੇ ਬੋਲ ਰਿਹਾ, ਹੁਕਮ ਦੇ ਤੌਰ ਤੇ ਨਹੀਂ।

7ਮੈਂ ਤਾਂ ਇਹ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਇਹੋ ਜਿਹੇ ਹੋਵੋ ਜਿਵੇਂ ਮੈਂ ਆਪ ਹਾਂ। ਪਰ ਅਸੀਂ ਸਾਰਿਆ ਨੇ ਆਪਣਾ-ਆਪਣਾ ਦਾਨ ਪਰਮੇਸ਼ਵਰ ਤੋਂ ਪ੍ਰਾਪਤ ਕੀਤਾ ਹੈ; ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ।

8ਹੁਣ ਅਣਵਿਆਹਿਆਂ ਨੂੰ ਅਤੇ ਵਿਧਵਾਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹੇ ਰਹਿਣ ਅਜਿਹਾ ਮੈਂ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.