7ਮੈਂ ਤਾਂ ਇਹ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਇਹੋ ਜਿਹੇ ਹੋਵੋ ਜਿਵੇਂ ਮੈਂ ਆਪ ਹਾਂ। ਪਰ ਅਸੀਂ ਸਾਰਿਆ ਨੇ ਆਪਣਾ-ਆਪਣਾ ਦਾਨ ਪਰਮੇਸ਼ਵਰ ਤੋਂ ਪ੍ਰਾਪਤ ਕੀਤਾ ਹੈ; ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ।
8ਹੁਣ ਅਣਵਿਆਹਿਆਂ ਨੂੰ ਅਤੇ ਵਿਧਵਾਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹੇ ਰਹਿਣ ਅਜਿਹਾ ਮੈਂ ਹਾਂ।
9ਪਰ ਅਗਰ ਉਹਨਾਂ ਵਿੱਚ ਸੰਜਮ ਨਹੀਂ ਹੈ, ਤਾਂ ਕਿਉਂ ਜੋ ਵਾਸਨਾ ਵਿੱਚ ਜਲਣ ਨਾਲੋਂ ਵਿਆਹ ਕਰਾਉਣਾ ਚੰਗਾ ਹੈ।
10ਪਰ ਵਿਆਹਿਆ ਹੋਇਆ ਨੂੰ ਮੈਂ ਇਹ ਆਗਿਆ ਦਿੰਦਾ ਹਾਂ, (ਮੈਂ ਨਹੀਂ ਸਗੋਂ ਪ੍ਰਭੂ): ਇੱਕ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।
11ਅਗਰ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਿਹੇ ਜਾਂ ਆਪਣੇ ਪਤੀ ਨਾਲ ਮੇਲ-ਮਿਲਾਪ ਕਰ ਲਵੇ। ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।