1 ਕੁਰਿੰਥੀਆਂ 8

ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਪ੍ਰਤੀ ਕਰਕੇ ਅਤੇ ਉਹਨਾਂ ਦੇ ਕਮਜ਼ੋਰ ਵਿਵੇਕ ਨੂੰ ਜ਼ਖਮੀ ਕਰਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ।

1 Corinthians 8:12 (UKJV) But when all of you sin so against the brethren, and wound their weak conscience, all of you sin against Christ.

10ਕਿਉਂਕਿ ਜਿਹੜਾ ਕੋਈ ਗਿਆਨ ਰੱਖਦਾ ਹੈ ਅਤੇ ਮੂਰਤੀ ਦੇ ਮੰਦਰ ਵਿੱਚ ਤੁਹਾਨੂੰ ਬੈਠਾ ਹੋਇਆ ਅਤੇ ਭੋਜਨ ਖਾਂਦਾ ਵੇਖੇ ਜੇ ਉਸ ਦਾ ਵਿਵੇਕ ਕਮਜ਼ੋਰ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ?

11ਇਸ ਲਈ ਇਹ ਮਸੀਹੀ ਭਰਾਂ ਅਤੇ ਭੈਣਾਂ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੈ, ਜਿਨ੍ਹਾਂ ਲਈ ਮਸੀਹ ਮਰਿਆ, ਤੁਹਾਡੇ ਗਿਆਨ ਕਾਰਨ ਨਾਸ਼ ਹੁੰਦੇ ਹਨ।

12ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਪ੍ਰਤੀ ਕਰਕੇ ਅਤੇ ਉਹਨਾਂ ਦੇ ਕਮਜ਼ੋਰ ਵਿਵੇਕ ਨੂੰ ਜ਼ਖਮੀ ਕਰਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ।

13ਇਸ ਕਰਕੇ, ਅਗਰ ਇਹ ਭੋਜਨ ਮੇਰੇ ਭਰਾਵਾਂ ਅਤੇ ਭੈਣਾਂ ਲਈ ਪਾਪ ਦਾ ਕਾਰਨ ਬਣੇ, ਤਾਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਜੋ ਮੈ ਉਹਨਾਂ ਨੂੰ ਕਦੇ ਠੋਕਰ ਨਾ ਖਵਾਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.