1ਹੁਣ ਮੂਰਤੀਆਂ ਦੇ ਚੜ੍ਹਾਵੇ ਬਾਰੇ: ਅਸੀਂ ਸਾਰੇ ਜਾਣਦੇ ਹਾਂ, “ਸਾਨੂੰ ਸਭਨਾਂ ਨੂੰ ਗਿਆਨ ਹੈ।” ਪਰ ਅਸਲ ਵਿੱਚ ਗਿਆਨ ਸਾਨੂੰ ਹੰਕਾਰੀ ਬਣਾਉਂਦਾ ਹੈ ਜਦੋਂ ਕਿ ਪਿਆਰ ਸਾਨੂੰ ਉੱਚਾ ਬਣਾਉਂਦਾ ਹੈ।
2ਜਿਹੜੇ ਇਹ ਸੋਚਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ ਉਸ ਤਰ੍ਹਾਂ ਅਜੇ ਤੱਕ ਨਹੀਂ ਜਾਣਦੇ।
3ਪਰ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਨੂੰ ਜਾਣਦਾ ਹੈ।
4ਤਾਂ ਫਿਰ, ਮੂਰਤੀਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਖਾਣ ਬਾਰੇ: ਅਸੀਂ ਜਾਣਦੇ ਹਾਂ, “ਸੰਸਾਰ ਵਿੱਚ ਇੱਕ ਮੂਰਤੀ ਕੁਝ ਵੀ ਨਹੀਂ ਹੈ” ਅਤੇ, “ਇੱਕ ਪਰਮੇਸ਼ਵਰ ਤੋਂ ਇਲਾਵਾ ਦੂਸਰਾ ਕੋਈ ਦੇਵਤਾ ਨਹੀਂ ਹੈ।”
5ਭਾਵੇਂ ਇੱਥੇ ਬਹੁਤ ਸਾਰੇ ਦੇਵਤੇ ਹਨ, ਜਾਂ ਸਵਰਗ ਵਿੱਚ ਹੋਣ ਜਾਂ ਧਰਤੀ ਉੱਤੇ (ਸੱਚ-ਮੁੱਚ ਇੱਥੇ ਬਹੁਤ ਸਾਰੇ, “ਦੇਵਤੇ” ਅਤੇ ਬਹੁਤ ਸਾਰੇ, “ਸੁਆਮੀ” ਹਨ),