1 ਯੋਹਨ 4

ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਛਾਣ ਸਕਦੇ ਹੋ: ਹਰ ਆਤਮਾ ਜੋ ਸਵੀਕਾਰ ਕਰ ਲੈਂਦਾ ਹੈ ਕਿ ਯਿਸ਼ੂ ਮਸੀਹ ਦੇਹ ਧਾਰ ਕੇ ਆਇਆ ਉਹ ਪਰਮੇਸ਼ਵਰ ਤੋਂ ਹੈ,

1 John 4:2 (UKJV) Hereby know all of you the Spirit of God: Every spirit that confesses that Jesus Christ has come in the flesh is of God:

1ਹੇ ਪਿਆਰੇ ਮਿੱਤਰੋ, ਹਰ ਆਤਮਾ ਤੇ ਵਿਸ਼ਵਾਸ ਨਾ ਕਰੋ, ਪਰ ਆਤਮਾਵਾਂ ਦੀ ਜਾਂਚ ਕਰੋ ਕਿ ਉਹ ਪਰਮੇਸ਼ਵਰ ਵੱਲੋਂ ਹੈ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਜਗਤ ਵਿੱਚ ਨਿਕਲ ਆਏ ਹਨ।

2ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਛਾਣ ਸਕਦੇ ਹੋ: ਹਰ ਆਤਮਾ ਜੋ ਸਵੀਕਾਰ ਕਰ ਲੈਂਦਾ ਹੈ ਕਿ ਯਿਸ਼ੂ ਮਸੀਹ ਦੇਹ ਧਾਰ ਕੇ ਆਇਆ ਉਹ ਪਰਮੇਸ਼ਵਰ ਤੋਂ ਹੈ,

3ਪਰ ਹਰ ਆਤਮਾ ਜੋ ਯਿਸ਼ੂ ਨੂੰ ਨਹੀਂ ਮੰਨਦਾ ਉਹ ਪਰਮੇਸ਼ਵਰ ਵੱਲੋਂ ਨਹੀਂ ਹੈ। ਇਹ ਮਸੀਹ ਵਿਰੋਧੀ ਦਾ ਆਤਮਾ ਹੈ, ਜਿਸ ਬਾਰੇ ਤੁਸੀਂ ਸੁਣਿਆ ਹੈ ਕਿ ਉਹ ਆ ਰਿਹਾ ਹੈ ਅਤੇ ਹੁਣ ਵੀ ਹੈ ਅਤੇ ਦੁਨੀਆਂ ਵਿੱਚ ਪਹਿਲਾਂ ਤੋਂ ਹੀ ਹੈ।

4ਹੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ਵਰ ਤੋਂ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਹਰਾ ਦਿੱਤਾ ਹੈ, ਕਿਉਂਕਿ ਜੋ ਤੁਹਾਡੇ ਵਿੱਚ ਹੈ ਉਹ ਉਸ ਨਾਲੋਂ ਵੱਡਾ ਹੈ ਜੋ ਦੁਨੀਆਂ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.