1 ਰਾਜਿਆਂ 10

ਰਾਜੇ ਕੋਲ ਹੀਰਾਮ ਦੇ ਜਹਾਜ਼ਾਂ ਦੇ ਨਾਲ ਸਮੁੰਦਰ ਵਿੱਚ ਵਪਾਰਕ ਜਹਾਜ਼ਾਂ ਦਾ ਇੱਕ ਬੇੜਾ ਸੀ। ਇਹ ਸਮੁੰਦਰੀ ਜ਼ਹਾਜ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।

1 Kings 10:22 (UKJV) For the king had at sea a navy of Tharshish with the navy of Hiram: once in three years came the navy of Tharshish, bringing gold, and silver, ivory, and apes, and peacocks.

20ਛੇ ਪੌੜੀਆਂ ਉੱਤੇ ਬਾਰਾਂ ਸ਼ੇਰ ਖੜ੍ਹੇ ਸਨ, ਹਰੇਕ ਕਦਮ ਦੇ ਦੋਹਾਂ ਸਿਰਿਆਂ ਉੱਤੇ ਇੱਕ। ਕਿਸੇ ਵੀ ਹੋਰ ਰਾਜ ਵਿੱਚ ਅਜਿਹਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ।

21ਸ਼ਲੋਮੋਨ ਰਾਜਾ ਦੇ ਸਾਰੇ ਪੀਣ ਵਾਲੇ ਬਰਤਨ ਸੋਨੇ ਦੇ ਸਨ ਅਤੇ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਸਾਰੀਆਂ ਘਰੇਲੂ ਵਸਤਾਂ ਸ਼ੁੱਧ ਸੋਨੇ ਦੀਆਂ ਸਨ। ਕੁਝ ਵੀ ਚਾਂਦੀ ਦਾ ਨਹੀਂ ਸੀ, ਕਿਉਂਕਿ ਸ਼ਲੋਮੋਨ ਦੇ ਦਿਨਾਂ ਵਿੱਚ ਚਾਂਦੀ ਦੀ ਕੀਮਤ ਘੱਟ ਸਮਝੀ ਜਾਂਦੀ ਸੀ।

22ਰਾਜੇ ਕੋਲ ਹੀਰਾਮ ਦੇ ਜਹਾਜ਼ਾਂ ਦੇ ਨਾਲ ਸਮੁੰਦਰ ਵਿੱਚ ਵਪਾਰਕ ਜਹਾਜ਼ਾਂ ਦਾ ਇੱਕ ਬੇੜਾ ਸੀ। ਇਹ ਸਮੁੰਦਰੀ ਜ਼ਹਾਜ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।

23ਰਾਜਾ ਸ਼ਲੋਮੋਨ ਧਰਤੀ ਦੇ ਬਾਕੀ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਵੱਡਾ ਸੀ।

24ਅਤੇ ਸਾਰੀ ਧਰਤੀ ਦੇ ਲੋਕ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.