25ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।
26ਸ਼ਲੋਮੋਨ ਨੇ ਰਥ ਅਤੇ ਘੋੜੇ ਇਕੱਠੇ ਕੀਤੇ। ਉਸਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜੇ ਸਨ, ਜੋ ਉਸਨੇ ਰਥਾਂ ਵਾਲੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਵੀ ਆਪਣੇ ਨਾਲ ਰੱਖੇ ਹੋਏ ਸਨ।
27ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ।
28ਸ਼ਲੋਮੋਨ ਦੇ ਘੋੜੇ ਮਿਸਰ ਅਤੇ ਕਵੇ ਤੋਂ ਲਿਆਏ ਜਾਂਦੇ ਸਨ ਅਤੇ ਸ਼ਾਹੀ ਵਪਾਰੀ ਉਹਨਾਂ ਨੂੰ ਮੌਜ਼ੂਦਾ ਕੀਮਤ ਉੱਤੇ ਕਵੇ ਤੋਂ ਖਰੀਦ ਲੈਂਦੇ ਸਨ।
29ਉਹਨਾਂ ਨੇ ਮਿਸਰ ਤੋਂ ਇੱਕ ਰੱਥ ਛੇ ਸੌ ਸ਼ੈਕੇਲ ਚਾਂਦੀ ਦਾ ਅਤੇ ਇੱਕ ਘੋੜਾ ਇੱਕ ਸੌ ਪੰਜਾਹ ਵਿੱਚ ਲਿਆਇਆ ਅਤੇ ਹਿੱਤੀਆਂ ਅਤੇ ਅਰਾਮੀਆਂ ਦੇ ਸਾਰੇ ਰਾਜਿਆਂ ਨੂੰ ਵੀ ਭੇਜ ਦਿੱਤਾ।