9ਯਾਹਵੇਹ ਸ਼ਲੋਮੋਨ ਉੱਤੇ ਕ੍ਰੋਧਵਾਨ ਹੋ ਗਿਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਸੀ, ਜਿਸ ਨੇ ਉਸਨੂੰ ਦੋ ਵਾਰ ਦਰਸ਼ਨ ਦਿੱਤੇ।
10ਭਾਵੇਂ ਉਸ ਨੇ ਸ਼ਲੋਮੋਨ ਨੂੰ ਹੋਰ ਦੇਵਤਿਆਂ ਦੀ ਪਾਲਣਾ ਕਰਨ ਤੋਂ ਮਨ੍ਹਾ ਕੀਤਾ ਸੀ, ਪਰ ਸ਼ਲੋਮੋਨ ਨੇ ਯਾਹਵੇਹ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ।
11ਇਸ ਲਈ ਯਾਹਵੇਹ ਨੇ ਸ਼ਲੋਮੋਨ ਨੂੰ ਆਖਿਆ, “ਕਿਉਂਕਿ ਤੇਰਾ ਇਹ ਰਵੱਈਆ ਹੈ ਅਤੇ ਤੂੰ ਮੇਰੇ ਨੇਮ ਅਤੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ, ਮੈਂ ਨਿਸ਼ਚਤ ਹੀ ਰਾਜ ਨੂੰ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ
12ਤਾਂ ਵੀ ਤੇਰੇ ਪਿਤਾ ਦਾਵੀਦ ਦੀ ਖ਼ਾਤਰ ਮੈਂ ਤੇਰੇ ਜੀਵਨ ਕਾਲ ਵਿੱਚ ਅਜਿਹਾ ਨਹੀਂ ਕਰਾਂਗਾ। ਮੈਂ ਇਸਨੂੰ ਤੇਰੇ ਪੁੱਤਰ ਦੇ ਹੱਥੋਂ ਪਾੜ ਦਿਆਂਗਾ।
13ਤਾਂ ਵੀ ਮੈਂ ਉਹ ਦੇ ਕੋਲੋਂ ਸਾਰਾ ਰਾਜ ਨਹੀਂ ਖੋਹਾਂਗਾ, ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਵੀਦ ਦੇ ਕਾਰਨ ਅਤੇ ਯੇਰੂਸ਼ਲੇਮ ਦੇ ਕਾਰਨ ਜਿਸ ਨੂੰ ਮੈਂ ਚੁਣਿਆ ਹੈ ਦਿਆਂਗਾ।”