1 ਰਾਜਿਆਂ 12

ਜਦੋਂ ਸਾਰੇ ਇਸਰਾਏਲੀਆਂ ਨੇ ਸੁਣਿਆ ਕਿ ਯਾਰਾਬੁਆਮ ਵਾਪਸ ਆ ਗਿਆ ਹੈ, ਤਾਂ ਉਹਨਾਂ ਨੇ ਉਸ ਨੂੰ ਸਭਾ ਵਿੱਚ ਸੱਦ ਕੇ ਸਾਰੇ ਇਸਰਾਏਲ ਦਾ ਰਾਜਾ ਬਣਾਇਆ। ਸਿਰਫ ਯਹੂਦਾਹ ਦਾ ਗੋਤ ਹੀ ਦਾਵੀਦ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਿਹਾ।

1 Kings 12:20 (UKJV) And it came to pass, when all Israel heard that Jeroboam was come again, that they sent and called him unto the congregation, and made him king over all Israel: there was none that followed the house of David, but the tribe of Judah only.

18ਰਾਜਾ ਰਹਬੁਆਮ ਨੇ ਅਦੋਰਾਮ ਨੂੰ ਬਾਹਰ ਭੇਜਿਆ ਜੋ ਜਬਰੀ ਮਜ਼ਦੂਰੀ ਕਰਨ ਵਾਲਿਆ ਦਾ ਮੁਖੀ ਸੀ ਪਰ ਸਾਰੇ ਇਸਰਾਏਲ ਨੇ ਉਸ ਨੂੰ ਪੱਥਰਾਓ ਕਰਕੇ ਮਾਰ ਦਿੱਤਾ। ਤਾਂ ਰਾਜਾ ਰਹਬੁਆਮ ਜਲਦੀ ਨਾਲ ਆਪਣੇ ਰੱਥ ਉੱਤੇ ਚੜ੍ਹ ਕੇ ਯੇਰੂਸ਼ਲੇਮ ਨੂੰ ਭੱਜ ਗਿਆ।

19ਇਸ ਲਈ ਇਸਰਾਏਲ ਅੱਜ ਤੱਕ ਦਾਵੀਦ ਦੇ ਘਰਾਣੇ ਦੇ ਵਿਰੁੱਧ ਬਗਾਵਤ ਕਰਦਾ ਹੈ।

20ਜਦੋਂ ਸਾਰੇ ਇਸਰਾਏਲੀਆਂ ਨੇ ਸੁਣਿਆ ਕਿ ਯਾਰਾਬੁਆਮ ਵਾਪਸ ਆ ਗਿਆ ਹੈ, ਤਾਂ ਉਹਨਾਂ ਨੇ ਉਸ ਨੂੰ ਸਭਾ ਵਿੱਚ ਸੱਦ ਕੇ ਸਾਰੇ ਇਸਰਾਏਲ ਦਾ ਰਾਜਾ ਬਣਾਇਆ। ਸਿਰਫ ਯਹੂਦਾਹ ਦਾ ਗੋਤ ਹੀ ਦਾਵੀਦ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਿਹਾ।

21ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਗੋਤ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਸ਼ਲੋਮੋਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।

22ਪਰ ਪਰਮੇਸ਼ਵਰ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.