1 ਰਾਜਿਆਂ 12

ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਯਹੂਦਾਹ ਦੇ ਤਿਉਹਾਰ ਵਾਂਗ ਇੱਕ ਪਰਬ ਮਨਾਇਆ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਹ ਉਸ ਨੇ ਬੈਤਏਲ ਵਿੱਚ ਵੀ ਕੀਤਾ ਆਪਣੇ ਬਣਾਏ ਹੋਏ ਵੱਛਿਆਂ ਦੀ ਬਲੀ ਦਿੱਤੀ। ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਉੱਚੇ ਸਥਾਨਾਂ ਉੱਤੇ ਜਾਜਕ ਵੀ ਲਾਏ।

1 Kings 12:32 (UKJV) And Jeroboam ordained a feast in the eighth month, on the fifteenth day of the month, like unto the feast that is in Judah, and he offered upon the altar. So did he in Bethel, sacrificing unto the calves that he had made: and he placed in Bethel the priests of the high places which he had made.

30ਅਤੇ ਇਹ ਗੱਲ ਇੱਕ ਪਾਪ ਬਣ ਗਈ। ਲੋਕ ਬੈਤਏਲ ਵਿੱਚ ਇੱਕ ਦੀ ਉਪਾਸਨਾ ਕਰਨ ਲਈ ਆਏ ਅਤੇ ਦੂਸਰੇ ਦੀ ਉਪਾਸਨਾ ਕਰਨ ਲਈ ਦਾਨ ਤੱਕ ਚਲੇ ਗਏ।

31ਯਾਰਾਬੁਆਮ ਨੇ ਉੱਚੀਆਂ ਥਾਵਾਂ ਉੱਤੇ ਮੰਦਰ ਬਣਾਏ ਅਤੇ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ ਭਾਵੇਂ ਉਹ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ।

32ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਯਹੂਦਾਹ ਦੇ ਤਿਉਹਾਰ ਵਾਂਗ ਇੱਕ ਪਰਬ ਮਨਾਇਆ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਹ ਉਸ ਨੇ ਬੈਤਏਲ ਵਿੱਚ ਵੀ ਕੀਤਾ ਆਪਣੇ ਬਣਾਏ ਹੋਏ ਵੱਛਿਆਂ ਦੀ ਬਲੀ ਦਿੱਤੀ। ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਉੱਚੇ ਸਥਾਨਾਂ ਉੱਤੇ ਜਾਜਕ ਵੀ ਲਾਏ।

33ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ, ਜੋ ਉਸ ਦੀ ਆਪਣੀ ਪਸੰਦ ਦਾ ਮਹੀਨਾ ਸੀ, ਉਸ ਨੇ ਉਸ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ। ਇਸ ਲਈ ਉਸ ਨੇ ਇਸਰਾਏਲੀਆਂ ਲਈ ਤਿਉਹਾਰ ਦੀ ਸਥਾਪਨਾ ਕੀਤੀ ਅਤੇ ਚੜ੍ਹਾਵੇ ਚੜ੍ਹਾਉਣ ਲਈ ਜਗਵੇਦੀ ਉੱਤੇ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.