1 ਰਾਜਿਆਂ 12

ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।

1 Kings 12:4 (UKJV) Your father made our yoke grievous: now therefore make you the grievous service of your father, and his heavy yoke which he put upon us, lighter, and we will serve you.

2ਜਦੋਂ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ (ਉਹ ਅਜੇ ਮਿਸਰ ਵਿੱਚ ਹੀ ਸੀ ਜਿੱਥੋਂ ਉਹ ਰਾਜਾ ਸ਼ਲੋਮੋਨ ਤੋਂ ਭੱਜ ਗਿਆ ਸੀ), ਉਹ ਮਿਸਰ ਤੋਂ ਮੁੜ ਆਇਆ।

3ਇਸ ਲਈ ਉਹਨਾਂ ਨੇ ਯਾਰਾਬੁਆਮ ਨੂੰ ਬੁਲਾਇਆ, ਉਹ ਅਤੇ ਇਸਰਾਏਲ ਦੀ ਸਾਰੀ ਸਭਾ ਰਹਬੁਆਮ ਕੋਲ ਗਈ ਅਤੇ ਉਸ ਨਾਲ ਗੱਲ ਕੀਤੀ,

4ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।

5ਰਹਬੁਆਮ ਨੇ ਉੱਤਰ ਦਿੱਤਾ, “ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਅਤੇ ਫੇਰ ਮੇਰੇ ਕੋਲ ਵਾਪਸ ਆ ਜਾਓ।” ਇਸ ਲਈ ਲੋਕ ਚਲੇ ਗਏ।

6ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ “ਤੁਹਾਡੀ ਕੀ ਸਲਾਹ ਹੈ ਮੈਂ ਇੰਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.