32ਕਿਉਂਕਿ ਜੋ ਸੰਦੇਸ਼ ਉਸ ਨੇ ਯਾਹਵੇਹ ਦੇ ਬਚਨ ਦੁਆਰਾ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਅਤੇ ਸਾਮਰਿਯਾ ਦੇ ਕਸਬਿਆਂ ਵਿੱਚ ਉੱਚੇ ਸਥਾਨਾਂ ਦੇ ਸਾਰੇ ਧਰਮ ਦੇ ਸਥਾਨਾਂ ਵਿਰੁੱਧ ਸੁਣਾਇਆ ਸੀ ਉਹ ਜ਼ਰੂਰ ਪੂਰਾ ਹੋਵੇਗਾ।”
33ਇਸ ਤੋਂ ਬਾਅਦ ਵੀ ਯਾਰਾਬੁਆਮ ਨੇ ਆਪਣੇ ਬੁਰੇ ਰਾਹ ਨਾ ਬਦਲੇ ਸਗੋਂ ਇੱਕ ਵਾਰ ਫੇਰ ਉੱਚਿਆਂ ਥਾਵਾਂ ਲਈ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ। ਕੋਈ ਵੀ ਜੋ ਜਾਜਕ ਬਣਨਾ ਚਾਹੁੰਦਾ ਸੀ, ਉਸਨੇ ਉੱਚੇ ਸਥਾਨਾਂ ਲਈ ਪਵਿੱਤਰ ਕੀਤਾ।
34ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।