6ਤਦ ਰਾਜੇ ਨੇ ਪਰਮੇਸ਼ਵਰ ਦੇ ਮਨੁੱਖ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਬੇਨਤੀ ਕਰ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।” ਇਸ ਲਈ ਪਰਮੇਸ਼ਵਰ ਦੇ ਬੰਦੇ ਨੇ ਯਾਹਵੇਹ ਦੇ ਅੱਗੇ ਬੇਨਤੀ ਕੀਤੀ, ਅਤੇ ਰਾਜੇ ਦਾ ਹੱਥ ਬਹਾਲ ਹੋ ਗਿਆ ਅਤੇ ਪਹਿਲਾਂ ਵਾਂਗ ਹੋ ਗਿਆ।
7ਰਾਜੇ ਨੇ ਪਰਮੇਸ਼ਵਰ ਦੇ ਬੰਦੇ ਨੂੰ ਆਖਿਆ, “ਮੇਰੇ ਨਾਲ ਘਰ ਭੋਜਨ ਲਈ ਆ, ਮੈਂ ਤੈਨੂੰ ਇੱਕ ਤੋਹਫ਼ਾ ਦੇਵਾਂਗਾ।”
8ਪਰ ਪਰਮੇਸ਼ਵਰ ਦੇ ਜਨ ਨੇ ਰਾਜੇ ਨੂੰ ਉੱਤਰ ਦਿੱਤਾ, “ਭਾਵੇਂ ਤੁਸੀਂ ਆਪਣੀ ਅੱਧੀ ਜਾਇਦਾਦ ਮੈਨੂੰ ਦੇ ਦਿਓ, ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਨਾ ਮੈਂ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।
9ਕਿਉਂਕਿ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ: ‘ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਅਤੇ ਨਾ ਹੀ ਉਸ ਰਸਤੇ ਤੋਂ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ ਸੀ।’ ”
10ਇਸ ਲਈ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।