23ਉਹਨਾਂ ਨੇ ਆਪਣੇ ਲਈ ਉੱਚੇ ਸਥਾਨ, ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ ਹਰੇਕ ਉੱਚੇ ਟਿੱਬੇ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਣਾਏ।
24ਦੇਸ਼ ਵਿੱਚ ਮਰਦ ਅਤੇ ਇਸਤਰੀਆਂ ਵੇਸਵਾਵਾਂ ਵੀ ਸਨ। ਉਹ ਲੋਕ ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਵਿੱਚ ਲੱਗੇ ਹੋਏ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ।
25ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਮਿਸਰ ਦੇ ਰਾਜਾ ਸ਼ੀਸ਼ਕ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ।
26ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ। ਸਗੋਂ ਉਹ ਸਭ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ।
27ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲ਼ਾਂ ਬਣਵਾਈਆਂ ਅਤੇ ਇਨ੍ਹਾਂ ਉਹਨਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ।