1 ਰਾਜਿਆਂ 16

ਇਸ ਲਈ ਮੈਂ ਬਆਸ਼ਾ ਅਤੇ ਉਹ ਦੇ ਘਰਾਣੇ ਨੂੰ ਮਿਟਾਉਣ ਵਾਲਾ ਹਾਂ ਅਤੇ ਮੈਂ ਤੇਰੇ ਘਰ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਵਰਗਾ ਬਣਾਵਾਂਗਾ।

1 Kings 16:3 (UKJV) Behold, I will take away the posterity of Baasha, and the posterity of his house; and will make your house like the house of Jeroboam the son of Nebat.

1ਤਦ ਯਾਹਵੇਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਆਸ਼ਾ ਦੇ ਵਿਖੇ ਆਇਆ:

2“ਮੈਂ ਤੈਨੂੰ ਮਿੱਟੀ ਤੋਂ ਉੱਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ ਪਰ ਤੂੰ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਮੇਰੀ ਪਰਜਾ ਇਸਰਾਏਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ।

3ਇਸ ਲਈ ਮੈਂ ਬਆਸ਼ਾ ਅਤੇ ਉਹ ਦੇ ਘਰਾਣੇ ਨੂੰ ਮਿਟਾਉਣ ਵਾਲਾ ਹਾਂ ਅਤੇ ਮੈਂ ਤੇਰੇ ਘਰ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਵਰਗਾ ਬਣਾਵਾਂਗਾ।

4ਕੁੱਤੇ ਬਆਸ਼ਾ ਦੇ ਲੋਕਾਂ ਨੂੰ ਖਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ, ਅਤੇ ਪੰਛੀ ਉਹਨਾਂ ਨੂੰ ਖਾਣਗੇ ਜਿਹੜੇ ਦੇਸ਼ ਵਿੱਚ ਮਰਨਗੇ।”

5ਬਆਸ਼ਾ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.