11ਜਦੋਂ ਉਹ ਲਿਆਉਂਣ ਲਈ ਗਈ ਤਾਂ ਉਸ ਨੇ ਉੱਚੀ ਪੁਕਾਰ ਉਸਨੂੰ ਬੋਲਿਆ, “ਕਿਰਪਾ ਕਰਕੇ ਇੱਕ ਟੁਕੜਾ ਰੋਟੀ ਦਾ ਵੀ ਲਿਆਉਂਦੀ ਆਵੀਂ।”
12“ਅੱਗੋਂ ਉਸਨੇ ਆਖਿਆ, ਜਿਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਬਰਤਨ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਪੀ ਵਿੱਚ ਹੈ ਅਤੇ ਵੇਖ ਮੈਂ ਏਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਸ ਨੂੰ ਖਾਈਏ ਅਤੇ ਮਰ ਜਾਈਏ।”
13ਤਾਂ ਏਲੀਯਾਹ ਨੇ ਉਸ ਨੂੰ ਆਖਿਆ, “ਨਾ ਡਰ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਹੁਣੇ ਕਿਹਾ ਹੈ ਪਰ ਪਹਿਲਾਂ ਉਸ ਵਿੱਚੋਂ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਦੇ ਲਈ ਪਕਾਈਂ।
14ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ: ‘ਕਿ ਨਾ ਬਰਤਨ ਵਿੱਚੋਂ ਆਟਾ ਮੁੱਕੇਗਾ ਨਾ ਕੁੱਪੀ ਦਾ ਤੇਲ ਘਟੇਗਾ ਜਦੋਂ ਤੱਕ ਯਾਹਵੇਹ ਜ਼ਮੀਨ ਉੱਤੇ ਮੀਂਹ ਨਾ ਪਾਵੇ।’ ”
15ਉਹ ਚਲੀ ਗਈ ਅਤੇ ਉਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਕਿਹਾ ਸੀ। ਇਸ ਲਈ ਏਲੀਯਾਹ ਅਤੇ ਔਰਤ ਅਤੇ ਉਸਦੇ ਪਰਿਵਾਰ ਲਈ ਹਰ ਰੋਜ਼ ਭੋਜਨ ਹੁੰਦਾ ਸੀ।