1 ਰਾਜਿਆਂ 18

ਤਦ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਾਹਵੇਹ ਦੇ ਨਾਮ ਉੱਤੇ ਪੁਕਾਰਾਂਗਾ। ਉਹ ਦੇਵਤਾ ਜੋ ਅੱਗ ਦੁਆਰਾ ਜਵਾਬ ਦੇਵੇਂ ਉਹ ਪਰਮੇਸ਼ਵਰ ਹੈ। ਤਦ ਸਾਰੇ ਲੋਕਾਂ ਨੇ ਕਿਹਾ, “ਜੋ ਤੁਸੀਂ ਕਹਿੰਦੇ ਹੋ ਇਹ ਚੰਗੀ ਗੱਲ ਹੈ।”

1 Kings 18:24 (UKJV) And call all of you on the name of your gods, and I will call on the name of the LORD: and the God that answers by fire, let him be God. And all the people answered and said, It is well spoken.

22ਤਦ ਏਲੀਯਾਹ ਨੇ ਉਹਨਾਂ ਨੂੰ ਆਖਿਆ, ਮੈਂ ਇਕੱਲਾ ਹੀ ਯਾਹਵੇਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਚਾਰ ਸੌ ਪੰਜਾਹ ਨਬੀ ਹਨ।

23ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਅਰ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਸਰਾ ਬਲਦ ਤਿਆਰ ਕੇ ਉਹ ਨੂੰ ਬਾਲਣ ਉੱਤੇ ਰੱਖਾਂਗਾ, ਪਰ ਅੱਗ ਨਾ ਲਾਵਾਂਗਾ।

24ਤਦ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਾਹਵੇਹ ਦੇ ਨਾਮ ਉੱਤੇ ਪੁਕਾਰਾਂਗਾ। ਉਹ ਦੇਵਤਾ ਜੋ ਅੱਗ ਦੁਆਰਾ ਜਵਾਬ ਦੇਵੇਂ ਉਹ ਪਰਮੇਸ਼ਵਰ ਹੈ। ਤਦ ਸਾਰੇ ਲੋਕਾਂ ਨੇ ਕਿਹਾ, “ਜੋ ਤੁਸੀਂ ਕਹਿੰਦੇ ਹੋ ਇਹ ਚੰਗੀ ਗੱਲ ਹੈ।”

25ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, “ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਹ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਰ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।”

26ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ। ਅਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਾਲ, ਸਾਡੀ ਸੁਣ। ਪਰ ਕੁਝ ਆਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.