1 ਰਾਜਿਆਂ 18

ਸੋ ਉਹ ਉੱਚੀ-ਉੱਚੀ ਰੌਲਾ ਪਾਉਂਦੇ ਅਤੇ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਬਰਛਿਆਂ ਨਾਲ ਆਪਣੇ ਆਪ ਨੂੰ ਵੱਢਦੇ ਰਹੇ, ਜਦ ਤੱਕ ਉਹਨਾਂ ਦੇ ਸਰੀਰ ਵਿੱਚੋਂ ਲਹੂ ਨਾ ਵਹਿ ਗਿਆ।

1 Kings 18:28 (UKJV) And they cried aloud, and cut themselves after their manner with knives and lancets, till the blood gushed out upon them.

26ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ। ਅਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਾਲ, ਸਾਡੀ ਸੁਣ। ਪਰ ਕੁਝ ਆਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।

27ਦੁਪਹਿਰ ਨੂੰ ਐਉਂ ਹੋਇਆ ਕਿ ਏਲੀਯਾਹ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ, “ਉੱਚੀ ਦੇ ਕੇ ਬੁਲਾਓ! ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਪਤਾ ਜੋ ਉਹ ਸੋਚ ਵਿੱਚ ਹੋਵੇ ਜਾਂ ਕਿਤੇ ਗਿਆ ਹੋਵੇ ਜਾਂ ਉਹ ਸਫਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ।”

28ਸੋ ਉਹ ਉੱਚੀ-ਉੱਚੀ ਰੌਲਾ ਪਾਉਂਦੇ ਅਤੇ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਬਰਛਿਆਂ ਨਾਲ ਆਪਣੇ ਆਪ ਨੂੰ ਵੱਢਦੇ ਰਹੇ, ਜਦ ਤੱਕ ਉਹਨਾਂ ਦੇ ਸਰੀਰ ਵਿੱਚੋਂ ਲਹੂ ਨਾ ਵਹਿ ਗਿਆ।

29ਤਾਂ ਐਉਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸਾਂਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ।

30ਤਦ ਏਲੀਯਾਹ ਨੇ ਸਾਰੇ ਲੋਕਾਂ ਨੂੰ ਆਖਿਆ, ਇੱਥੇ ਮੇਰੇ ਨੇੜੇ ਆਓ। ਉਹ ਉਸਦੇ ਕੋਲ ਆਏ ਅਤੇ ਉਸਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ, ਜੋ ਢਾਹ ਦਿੱਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.