1ਬਹੁਤ ਦੇਰ ਬਾਅਦ, ਤੀਜੇ ਸਾਲ ਵਿੱਚ, ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ: “ਜਾ ਅਤੇ ਅਹਾਬ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰ, ਅਤੇ ਮੈਂ ਧਰਤੀ ਉੱਤੇ ਮੀਂਹ ਪਾਵਾਂਗਾ।”
2ਇਸ ਲਈ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਪੇਸ਼ ਕਰਨ ਲਈ ਗਿਆ। ਹੁਣ ਸਾਮਰਿਯਾ ਵਿੱਚ ਸਖ਼ਤ ਕਾਲ ਸੀ,
3ਅਤੇ ਅਹਾਬ ਨੇ ਓਬਦਯਾਹ ਨੂੰ ਜੋ ਉਸਦੇ ਮਹਿਲ ਦਾ ਦੀਵਾਨ ਸੀ ਬੁਲਾਇਆ। (ਓਬਦਯਾਹ ਯਾਹਵੇਹ ਕੋਲੋ ਡਰਦਾ ਸੀ।
4ਜਦੋਂ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਮਾਰ ਰਹੀ ਸੀ, ਓਬਦਯਾਹ ਨੇ ਸੌ ਨਬੀਆਂ ਨੂੰ ਲਿਆ ਅਤੇ ਉਹਨਾਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਂਵਾਂ ਵਿੱਚ ਛੁਪਾ ਦਿੱਤਾ, ਅਤੇ ਉਹਨਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਸੀ।)
5ਤਾਂ ਅਹਾਬ ਨੇ ਓਬਦਯਾਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾਹ। ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜੀਉਂਦੇ ਰੱਖ ਸਕੀਏ ਅਰ ਡੰਗਰਾਂ ਨੂੰ ਨਾ ਗੁਆਈਏ।