5ਉਸ ਦੀ ਪਤਨੀ ਈਜ਼ੇਬੇਲ ਅੰਦਰ ਆਈ ਅਤੇ ਉਸ ਨੂੰ ਪੁੱਛਿਆ, “ਤੂੰ ਇੰਨਾ ਉਦਾਸ ਕਿਉਂ ਹੈ? ਤੂੰ ਕਿਉਂ ਨਹੀਂ ਕੁਝ ਖਾਂਦਾ?”
6ਉਹ ਉਸ ਨੂੰ ਬੋਲਿਆ, “ਕਿ ਮੈਂ ਯਿਜ਼ਰਏਲੀ ਨਾਬੋਥ ਨਾਲ ਗੱਲ ਕੀਤੀ ਸੀ, ‘ਮੈਂ ਉਸ ਨੂੰ ਆਖਿਆ ਸੀ, ਭਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇਹ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹ ਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ।’ ਪਰ ਉਸ ਨੇ ਆਖਿਆ, ‘ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ।’ ”
7ਤਾਂ ਉਹ ਦੀ ਰਾਣੀ ਈਜ਼ੇਬੇਲ ਨੇ ਉਹ ਨੂੰ ਆਖਿਆ, “ਕੀ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈ? ਉੱਠ ਰੋਟੀ ਖਾਹ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ। ਮੈਂ ਤੈਨੂੰ ਯਿਜ਼ਰਏਲੀ ਨਾਬੋਥ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ।”
8ਸੋ ਉਸ ਨੇ ਅਹਾਬ ਦੇ ਨਾਮ ਉੱਤੇ ਪੱਤਰ ਲਿਖੇ ਅਤੇ ਉਹਨਾਂ ਉੱਤੇ ਉਸ ਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਘੱਲੇ ਜਿਹੜੇ ਉਹ ਦੇ ਸ਼ਹਿਰੀ ਸਨ ਅਤੇ ਨਾਬੋਥ ਦੇ ਨੇੜੇ ਵੱਸਦੇ ਸਨ।
9ਉਹਨਾਂ ਚਿੱਠੀਆਂ ਵਿੱਚ ਉਸਨੇ ਲਿਖਿਆ: “ਵਰਤ ਦੇ ਦਿਨ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਓ।