22“ ‘ਤੂੰ ਇਹ ਕਿਵੇਂ ਕਰੇਂਗਾ?’ ਯਾਹਵੇਹ ਨੇ ਪੁੱਛਿਆ। “ ‘ਅਤੇ ਆਤਮਾ ਨੇ ਉੱਤਰ ਦਿੱਤਾ, ਮੈਂ ਬਾਹਰ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’ “ ‘ਤੂੰ ਸਫ਼ਲ ਹੋਵੇਗਾ,’ ਯਾਹਵੇਹ ਨੇ ਆਖਿਆ। ‘ਅੱਗੇ ਜਾਓ ਅਤੇ ਇਹ ਕਰੋ।’
23“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫੈਸਲਾ ਕੀਤਾ ਹੈ।”
24ਤਦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਚੜ੍ਹ ਕੇ ਮੀਕਾਯਾਹ ਦੇ ਮੂੰਹ ਉੱਤੇ ਚਪੇੜ ਮਾਰੀ। “ਯਾਹਵੇਹ ਦਾ ਆਤਮਾ ਕਿਸ ਪਾਸੇ ਗਿਆ ਜਦੋਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਮੇਰੇ ਕੋਲੋਂ ਗਿਆ ਸੀ?” ਉਸ ਨੇ ਪੁੱਛਿਆ।
25ਮੀਕਾਯਾਹ ਨੇ ਜਵਾਬ ਦਿੱਤਾ, ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।
26ਤਦ ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ।