1 ਰਾਜਿਆਂ 22

ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।

1 Kings 22:30 (UKJV) And the king of Israel said unto Jehoshaphat, I will disguise myself, and enter into the battle; but put you on your robes. And the king of Israel disguised himself, and went into the battle.

28ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਸ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”

29ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ।

30ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।

31ਹੁਣ ਅਰਾਮ ਦੇ ਰਾਜੇ ਨੇ ਆਪਣੇ ਬੱਤੀਆਂ ਰੱਥਾਂ ਦੇ ਸਰਦਾਰਾਂ ਨੂੰ ਹੁਕਮ ਦਿੱਤਾ ਸੀ, “ਇਸਰਾਏਲ ਦੇ ਰਾਜੇ ਤੋਂ ਬਿਨਾਂ ਕਿਸੇ ਛੋਟੇ ਜਾਂ ਵੱਡੇ ਨਾਲ ਨਾ ਲੜੋ।”

32ਜਦੋਂ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਹਨਾਂ ਨੇ ਸੋਚਿਆ, “ਯਕੀਨਨ ਇਹ ਇਸਰਾਏਲ ਦਾ ਰਾਜਾ ਹੈ।” ਇਸ ਲਈ ਉਹ ਉਸ ਉੱਤੇ ਹਮਲਾ ਕਰਨ ਲਈ ਮੁੜੇ, ਪਰ ਜਦੋਂ ਯਹੋਸ਼ਾਫ਼ਾਟ ਨੇ ਉੱਚੀ ਅਵਾਜ਼ ਨਾਲ ਪੁਕਰਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.