1 ਰਾਜਿਆਂ 22

ਉਸ ਸਮੇਂ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੇਰੇ ਬੰਦਿਆਂ ਨੂੰ ਤੇਰੇ ਨਾਲ ਜਹਾਜ਼ ਵਿੱਚ ਚੜ੍ਹਨ ਦਿਓ,” ਪਰ ਯਹੋਸ਼ਾਫ਼ਾਟ ਨੇ ਇਨਕਾਰ ਕੀਤਾ।

1 Kings 22:49 (UKJV) Then said Ahaziah the son of Ahab unto Jehoshaphat, Let my servants go with your servants in the ships. But Jehoshaphat would not.

47ਤਦ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਸੂਬਾਈ ਗਵਰਨਰ ਨੇ ਰਾਜ ਕੀਤਾ।

48ਯਹੋਸ਼ਾਫ਼ਾਟ ਨੇ ਤਰਸ਼ੀਸ਼ ਜਹਾਜ਼ ਬਣਾਏ ਤਾਂ ਜੋ ਓਹ ਸੋਨੇ ਲਈ ਓਫੀਰ ਨੂੰ ਜਾਣ ਪਰ ਓਹ ਗਏ ਨਾ ਕਿਉਂ ਜੋ ਓਹ ਜਹਾਜ਼ ਏਸਯੋਨ ਗੇਬਰ ਕੋਲ ਟੁੱਟ ਗਏ।

49ਉਸ ਸਮੇਂ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੇਰੇ ਬੰਦਿਆਂ ਨੂੰ ਤੇਰੇ ਨਾਲ ਜਹਾਜ਼ ਵਿੱਚ ਚੜ੍ਹਨ ਦਿਓ,” ਪਰ ਯਹੋਸ਼ਾਫ਼ਾਟ ਨੇ ਇਨਕਾਰ ਕੀਤਾ।

50ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ।

51ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਸਤਾਰਵੇਂ ਸਾਲ ਵਿੱਚ ਸਾਮਰਿਯਾ ਵਿੱਚ ਇਸਰਾਏਲ ਦਾ ਰਾਜਾ ਬਣਿਆ ਅਤੇ ਉਸਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.