1 ਰਾਜਿਆਂ 3

ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ।

1 Kings 3:11 (UKJV) And God said unto him, Because you have asked this thing, and have not asked for yourself long life; neither have asked riches for yourself, nor have asked the life of yours enemies; but have asked for yourself understanding to discern judgment;

9ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”

10ਇਹ ਗੱਲ ਯਾਹਵੇਹ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸ਼ਲੋਮੋਨ ਨੇ ਇਸ ਚੀਜ਼ ਦੀ ਮੰਗ ਕੀਤੀ ਹੈ।

11ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ।

12ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਦਿਲ ਦਿਆਂਗਾ, ਤਾਂ ਜੋ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਹੋਇਆ ਅਤੇ ਨਾ ਹੀ ਤੇਰੇ ਤੋਂ ਬਆਦ ਕੋਈ ਤੇਰੇ ਵਰਗਾ ਹੋਵੇਗਾ।

13ਇਸ ਤੋਂ ਇਲਾਵਾ, ਮੈਂ ਤੈਨੂੰ ਉਹ ਵੀ ਦਿਆਂਗਾ ਜੋ ਤੂੰ ਨਹੀਂ ਮੰਗਿਆ ਅਰਥਾਤ ਦੌਲਤ ਅਤੇ ਇੱਜ਼ਤ ਤਾਂ ਜੋ ਤੇਰੇ ਜੀਵਨ ਕਾਲ ਵਿੱਚ ਰਾਜਿਆਂ ਦੇ ਬਰਾਬਰ ਕੋਈ ਨਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.