17ਪਰੂਆਹ ਦਾ ਪੁੱਤਰ ਯਹੋਸ਼ਾਫ਼ਾਟ, ਯਿੱਸਾਕਾਰ ਵਿੱਚ;
18ਬਿਨਯਾਮੀਨ ਵਿੱਚ ਏਲਾ ਦਾ ਪੁੱਤਰ ਸ਼ਿਮਈ;
19ਊਰੀ ਦਾ ਪੁੱਤਰ ਗੇਬਰ, ਗਿਲਆਦ ਵਿੱਚ (ਅਮੋਰੀਆਂ ਦੇ ਰਾਜੇ ਸੀਹੋਨ ਦਾ ਦੇਸ਼ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼)। ਉਸ ਦੇਸ ਦਾ ਉਹ ਇਕੱਲਾ ਹੀ ਸ਼ਾਸਕ ਸੀ।
20ਯਹੂਦਾਹ ਅਤੇ ਇਸਰਾਏਲ ਦੇ ਲੋਕ ਸਮੁੰਦਰ ਦੇ ਕੰਢੇ ਦੀ ਰੇਤ ਦੇ ਬਰਾਬਰ ਸਨ। ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ।
21ਅਤੇ ਸ਼ਲੋਮੋਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਆਂ ਦੇ ਦੇਸ਼ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸਨੂੰ ਨਜ਼ਰਾਨੇ ਦਿੰਦੇ ਸਨ ਅਤੇ ਸ਼ਲੋਮੋਨ ਦੇ ਜੀਵਨ ਦੇ ਸਾਰੇ ਦਿਨ ਉਸਦੀ ਸੇਵਾ ਕਰਦੇ ਰਹੇ।