7ਸ਼ਲੋਮੋਨ ਦੇ ਸਾਰੇ ਇਸਰਾਏਲ ਉੱਤੇ ਬਾਰਾਂ ਜ਼ਿਲ੍ਹਾ ਪ੍ਰਬੰਧਕਰਤਾ ਠਹਿਰਾਏ ਸਨ, ਜੋ ਰਾਜੇ ਅਤੇ ਸ਼ਾਹੀ ਘਰਾਣੇ ਲਈ ਪ੍ਰਬੰਧ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਖਾਣ ਵਾਲੀ ਰਸਤ ਲਿਆਉਂਦਾ ਸੀ।
8ਉਹਨਾਂ ਦੇ ਨਾਮ ਇਹ ਹਨ: ਬਨ-ਹੂਰ, ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ;
9ਬਨ-ਦਕਰ, ਮਕਾਸ, ਸ਼ਾਲਬੀਮ, ਬੈਥ-ਸ਼ੇਮੇਸ਼ ਅਤੇ ਏਲੋਨ ਬੈਤ-ਹਨਾਨ ਦੇ ਵਿੱਚ ਸੀ;
10ਬਨ-ਹਸਦ, ਅਰੁਬੋਥ ਵਿੱਚ (ਸੋਕੋ ਅਤੇ ਹੇਫਰ ਦਾ ਸਾਰਾ ਦੇਸ਼ ਉਸਦਾ ਸੀ);
11ਬਨ-ਅਬੀਨਾਦਾਬ, ਨਫ਼ੋਥ ਦੋਰ ਵਿੱਚ (ਉਸ ਦਾ ਵਿਆਹ ਸ਼ਲੋਮੋਨ ਦੀ ਧੀ ਤਫ਼ਥ ਨਾਲ ਹੋਇਆ ਸੀ)।