12ਯਾਹਵੇਹ ਨੇ ਸ਼ਲੋਮੋਨ ਨੂੰ ਬੁੱਧ ਦਿੱਤੀ, ਜਿਵੇਂ ਉਸਨੇ ਉਸ ਨਾਲ ਵਾਅਦਾ ਕੀਤਾ ਸੀ। ਹੀਰਾਮ ਅਤੇ ਸ਼ਲੋਮੋਨ ਵਿਚਕਾਰ ਸ਼ਾਂਤੀਪੂਰਨ ਸੰਬੰਧ ਸਨ, ਅਤੇ ਉਹਨਾਂ ਦੋਹਾਂ ਨੇ ਇੱਕ ਦੂਸਰੇ ਨਾਲ ਨੇਮ ਬੰਨਿਆ।
13ਰਾਜਾ ਸ਼ਲੋਮੋਨ ਨੇ ਸਾਰੇ ਇਸਰਾਏਲ ਵਿੱਚੋਂ ਤੀਹ ਹਜ਼ਾਰ ਮਜ਼ਦੂਰਾਂ ਨੂੰ ਭਰਤੀ ਕੀਤਾ।
14ਉਹ ਉਹਨਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰਾਂ ਵਿੱਚ ਅਤੇ ਅਦੋਨੀਰਾਮ ਉਹਨਾਂ ਮਜ਼ਦੂਰਾਂ ਉੱਤੇ ਸੀ।
15ਸ਼ਲੋਮੋਨ ਕੋਲ ਪਹਾੜੀਆਂ ਵਿੱਚ ਸੱਤਰ ਹਜ਼ਾਰ ਪਾਂਡੀ ਸਨ ਅਤੇ ਅੱਸੀ ਹਜ਼ਾਰ ਪੱਥਰ ਕੱਟਣ ਵਾਲੇ ਸਨ,
16ਅਤੇ ਇੰਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇੰਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ।