1 ਰਾਜਿਆਂ 6

ਅਤੇ ਜ਼ੈਤੂਨ ਦੀ ਲੱਕੜੀ ਦੇ ਦੋ ਦਰਵਾਜ਼ਿਆਂ ਉੱਤੇ ਉਸ ਨੇ ਕਰੂਬੀਆਂ, ਖਜੂਰਾਂ ਅਤੇ ਖੁੱਲ੍ਹੇ ਫੁੱਲ ਉੱਕਰੇ ਅਤੇ ਕਰੂਬੀਆਂ ਅਤੇ ਖਜ਼ੂਰ ਦੇ ਰੁੱਖਾਂ ਨੂੰ ਸੋਨੇ ਨਾਲ ਮੜ੍ਹਿਆ।

1 Kings 6:32 (UKJV) The two doors also were of olive tree; and he carved upon them carvings of cherubims and palm trees and open flowers, and overlaid them with gold, and spread gold upon the cherubims, and upon the palm trees.

30ਉਸ ਨੇ ਹੈਕਲ ਦੇ ਅੰਦਰਲੇ ਅਤੇ ਬਾਹਰਲੇ ਕਮਰਿਆਂ ਦੇ ਫਰਸ਼ਾਂ ਨੂੰ ਵੀ ਸੋਨੇ ਨਾਲ ਢੱਕਿਆ ਹੋਇਆ ਸੀ।

31ਅੰਦਰਲੇ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਬਣਾਏ, ਜੋ ਪਵਿੱਤਰ ਸਥਾਨ ਦੀ ਚੌੜਾਈ ਦਾ ਪੰਜਵਾਂ ਹਿੱਸਾ ਸਨ।

32ਅਤੇ ਜ਼ੈਤੂਨ ਦੀ ਲੱਕੜੀ ਦੇ ਦੋ ਦਰਵਾਜ਼ਿਆਂ ਉੱਤੇ ਉਸ ਨੇ ਕਰੂਬੀਆਂ, ਖਜੂਰਾਂ ਅਤੇ ਖੁੱਲ੍ਹੇ ਫੁੱਲ ਉੱਕਰੇ ਅਤੇ ਕਰੂਬੀਆਂ ਅਤੇ ਖਜ਼ੂਰ ਦੇ ਰੁੱਖਾਂ ਨੂੰ ਸੋਨੇ ਨਾਲ ਮੜ੍ਹਿਆ।

33ਇਸੇ ਤਰ੍ਹਾਂ, ਮੁੱਖ ਹੈਕਲ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਦੀ ਚੁਗਾਠ ਬਣਾਈ ਜੋ ਹਾਲ ਦੀ ਚੌੜਾਈ ਦੇ ਇੱਕ ਚੌਥਾਈ ਸਨ।

34ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ, ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.