30ਹਰੇਕ ਕੁਰਸੀ ਵਿੱਚ ਪਿੱਤਲ ਦੇ ਚਾਰ ਪਹੀਏ ਸਨ ਜਿਨ੍ਹਾਂ ਵਿੱਚ ਕਾਂਸੀ ਦੇ ਧੁਰੇ ਸਨ ਅਤੇ ਹਰੇਕ ਵਿੱਚ ਚਾਰ ਟੇਢਿਆਂ ਉੱਤੇ ਇੱਕ ਬੇਸਿਨ ਸੀ ਅਤੇ ਹਰ ਪਾਸੇ ਹਾਰਾਂ ਨਾਲ ਢੱਕਿਆ ਹੋਇਆ ਸੀ।
31ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ। ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਹਨਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ।
32ਉਹ ਚਾਰ ਪਹੀਏ ਉਹਨਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ।
33ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂੰ ਸੀ, ਉਹਨਾਂ ਦੇ ਧੁਰੇ, ਉਹਨਾਂ ਦੇ ਆਓਲ, ਉਹਨਾਂ ਦੀਆਂ ਪੁੱਠੀਆਂ, ਉਹਨਾਂ ਦੀਆਂ ਅਰਾਂ ਅਤੇ ਉਹਨਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ।
34ਹਰ ਕੁਰਸੀ ਦੀਆਂ ਚੌਹਾਂ ਨੁੱਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ।