12ਤਦ ਸ਼ਲੋਮੋਨ ਨੇ ਕਿਹਾ, “ਯਾਹਵੇਹ ਨੇ ਆਖਿਆ ਹੈ ਕਿ ਉਹ ਕਾਲੇ ਬੱਦਲ ਵਿੱਚ ਵੱਸੇਗਾ।
13ਸੱਚ-ਮੁੱਚ ਮੈਂ ਤੇਰੇ ਲਈ ਇੱਕ ਸ਼ਾਨਦਾਰ ਭਵਨ ਬਣਾਇਆ ਹੈ, ਜਿੱਥੇ ਤੂੰ ਸਦਾ ਰਹਿ ਸਕੇ।”
14ਜਦੋਂ ਇਸਰਾਏਲ ਦੀ ਸਾਰੀ ਸਭਾ ਉੱਥੇ ਖੜ੍ਹੀ ਸੀ ਤਾਂ ਪਾਤਸ਼ਾਹ ਨੇ ਮੁੜ ਕੇ ਉਹਨਾਂ ਨੂੰ ਅਸੀਸ ਦਿੱਤੀ।
15ਤਦ ਉਸ ਨੇ ਆਖਿਆ, “ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਮੇਰੇ ਪਿਤਾ ਦਾਵੀਦ ਨਾਲ ਆਪਣੇ ਮੂੰਹ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਆਪਣੇ ਹੱਥੀਂ ਪੂਰਾ ਕੀਤਾ।
16‘ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਮੈਂ ਇਸਰਾਏਲ ਦੇ ਕਿਸੇ ਵੀ ਗੋਤ ਦੇ ਸ਼ਹਿਰ ਨੂੰ ਮੰਦਰ ਬਣਾਉਣ ਲਈ ਨਹੀਂ ਚੁਣਿਆ ਪਰ ਮੈਂ ਦਾਵੀਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਰਾਜ ਕਰੇ।’