47ਅਤੇ ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ, ਆਪਣੇ ਮਨ ਬਦਲ ਲੈਣ ਅਤੇ ਪਛਤਾਉਣ ਆਪਣੇ ਗ਼ੁਲਾਮ ਬਣਾਉਣ ਵਾਲਿਆ ਦੇ ਦੇਸ਼ ਵਿੱਚ ਤੇਰੇ ਅੱਗੇ ਬੇਨਤੀ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ, ਅਸੀਂ ਬੁਰਿਆਈ ਕੀਤੀ ਹੈ’
48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ਼ ਵੱਲ ਬੇਨਤੀ ਕਰਨ ਜਿਹੜਾ ਤੂੰ ਉਹਨਾਂ ਦੇ ਪਿਉ ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਨਾਮ ਲਈ ਬਣਾਇਆ;
49ਤਦ ਸਵਰਗ ਆਪਣੇ ਨਿਵਾਸ ਸਥਾਨ ਤੋਂ, ਉਹਨਾਂ ਦੀਆਂ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਨੂੰ ਸੁਣ ਲਵੀਂ, ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀ।
50ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀ, ਜਿਨ੍ਹਾਂ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ। ਉਹਨਾਂ ਦੇ ਸਾਰੇ ਅਪਰਾਧਾਂ ਨੂੰ ਮਾਫ਼ ਕਰੀ ਜੋ ਉਹਨਾਂ ਨੇ ਤੇਰੇ ਵਿਰੁੱਧ ਕੀਤੇ ਹਨ, ਅਤੇ ਉਹ ਆਪਣੇ ਬੰਦੀ ਬਣਾਉਣ ਵਾਲਿਆ ਦੇ ਅੱਗੇ ਦਯਾ ਪ੍ਰਾਪਤ ਕਰਨ;
51ਕਿਉਂ ਜੋ ਉਹ ਤੇਰੀ ਪਰਜਾ ਅਤੇ ਤੇਰੀ ਮਿਰਾਸ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਪਿਘਲਣ ਵਾਲੀ ਭੱਠੀ ਵਿੱਚੋਂ ਕੱਢ ਲਿਆਇਆ ਸੀ।