6ਤਦ ਜਾਜਕਾਂ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਅਸਥਾਨ ਵਿੱਚ ਅਰਥਾਤ ਅੱਤ ਪਵਿੱਤਰ ਸਥਾਨ ਵਿੱਚ ਲਿਆਇਆ ਅਤੇ ਇਸ ਨੂੰ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਰੱਖਿਆ।
7ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਸਨ ਅਤੇ ਕਰੂਬੀਆਂ ਨੇ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਢੱਕਿਆ ਹੋਇਆ ਸੀ।
8ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ ਪਵਿੱਤਰ ਸਥਾਨ ਦੇ ਸਾਹਮਣੇ ਪਵਿੱਤਰ ਸਥਾਨ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦਿਨ ਤੱਕ ਵੀ ਉੱਥੇ ਹਨ।
9ਸੰਦੂਕ ਵਿੱਚ ਉਹਨਾਂ ਦੋ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ।
10ਤਾਂ ਐਉਂ ਹੋਇਆ ਕਿ ਜਦ ਜਾਜਕ ਪਵਿੱਤਰ ਅਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਪ੍ਰਭੂ ਯਾਹਵੇਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ।